ਮੁਖ ਮੰਤਰੀ ਬਾਦਲ ਵੱਲ ਜੁੱਤੀ ਵਗਾਹ ਕੇ ਮਾਰਨ ਵਾਲਾ ਵਿਕਰਮ ਸਿੰਘ ਜਲਦ ਹੀ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰੇਗਾ

ਬਰਨਾਲਾ -੧੦ ਸਤੰਬਰ : ਈਸੜੂ ਵਿਖੇ ਹੋਈ ਰੈਲੀ ਦੌਰਾਨ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਕੇ ਮਾਰਨ
ਵਾਲੇ ਵਿਕਰਮ ਸਿੰਘ ਨੇ ਕਿਹਾ ਹੈ ਕਿ ਉਹ ਛੇਤੀ ਹੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰੇਗਾ |
ਵਿਕਰਮ ਸਿੰਘ ਨੂੰ ਦੋ ਦਿਨ ਪਹਿਲਾਂ ਹੀ ਇਸ ਕੇਸ ਵਿਚ ਜਮਾਨਤ ਮਿਲੀ ਹੈ | ਵਕੀਲ ਰਾਜਦੇਵ ਸਿੰਘ ਖਾਲਸਾ ਦੀ ਅਗਵਾਈ ਵਿਚ ਹੋਏ ਪੱਤਰਕਾਰ ਸੰਮੇਲਨ ਦੌਰਾਨ ਵਿਕਰਮ ਸਿੰਘ ਨੇ ਕਿਹਾ ਕਿ ਉਸ ਨੇ ਕਾਲਾਬਜਾਰੀ ,ਹਕੂਮਤੀ ਧੱਕੇਸਾਹੀ ਅਤੇ ਸਮੁਚੇ ਗੰਧਲੇ ਸਿਸਟਮ ਵਿਰੁਧ ਸੰਕੇਤਕ ਰੋਸ ਪ੍ਰਗਟਾਵਾ ਕੀਤਾ ਸੀ |ਉਸ ਨੇ ਕਿਹਾ ਕਿ  ਜੇਲ ਜਾਣ ਪਿਛੋਂ   ਰਾਜਦੇਵ ਸਿੰਘ ਖਾਲਸਾ ਨੂੰ ਮਿਲ ਕੇ ਉਸ ਦੀ ਜਿੰਦਗੀ ਬਦਲ ਗਈ ਅਤੇ ਉਹ ਛੇਤੀ ਹੀ ਪਰਿਵਾਰ ਸਮੇਤ ਅਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰੇਗਾ | ਵਿਕਰਮ ਸਿੰਘ ਦੇ ਸਾਥੀ ਮਹਿੰਦਰਪਾਲ ਸਿੰਘ ਦਾਨਗੜ ਨੇ ਕਿਹਾ ਕਿ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੀ ਦੁਰਵਰਤੋਂ ਅਤੇ ਅਕਾਲ ਤਖਤ ਦੀ ਸਿਆਸੀ ਹਿਤਾਂ ਲਈ ਵਰਤੋਂ ਵਿਰੁਧ ਵੀ ਰੋਸ ਪ੍ਰਗਟਾਇਆ ਸੀ | ਅਮ੍ਰਿਤਧਾਰੀ ਸਿਖ ਦਾਨਗੜ ਨੇ ਕਿਹਾ ਕਿ ਪੁਲਿਸ ਹਿਰਾਸਤ ਤੇ ਜੇਲ ਚ ਉਹਨਾਂ

ਸਾਧ ਸੂਰਜ ਮੁਨੀ ਦੀ ਹਤਿਆ ਦੇ ਦੋਸ਼ 'ਚ ਦੋ ਸਿੰਘਾਂ ਨੂੰ ਉਮਰ ਕੈਦ, ਦੋ ਬਰੀ

ਭਦੌਡ਼, ਅਬੋਹਰ 9 ਸਤੰਬਰ (ਸੁਖਵਿੰਦਰ ਸਿੰਘ ਧਾਲੀਵਾਲ, ਤਜਿੰਦਰ ਸਿੰਘ ਖ਼ਾਲਸਾ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ
ਵਾਲੇ ਸਾਧ ਸੂਰਜ ਮੁਨੀ ਦੀ ਹਤਿਆ ਦੇ ਦੋਸ਼ 'ਚ ਅਦਾਲਤ ਨੇ ਦੋ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋ ਜਣਿਆਂ ਨੂੰ ਬਰੀ ਕਰ ਦਿਤਾ ਹੈ। ਇਹ ਕੇਸ ਰਾਜਸਥਾਨ ਦੇ ਹਨੂੰਮਾਨਗਡ਼੍ਹ ਦੀ ਅਦਾਲਤ ਵਿਚ ਚਲ ਰਿਹਾ ਸੀ। 4 ਸਿੰਘਾਂ ਨੂੰ ਇਸ ਕੇਸ 'ਚ
ਮੁਲਜ਼ਮ ਬਣਾਇਆ ਗਿਆ ਸੀ। ਇਹ ਫ਼ੈਸਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਆਰਾਮ ਜਾਟ ਨੇ ਸੁਣਾਇਆ। ਗੁਰਦਵਾਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੇ ਸੇਵਾਦਾਰ ਬਾਬਾ ਨਗਿੰਦਰ ਸਿੰਘ ਸ਼ਹਿਣਾ ਅਤੇ ਭਾਈ ਨਿਰਮਲ ਸਿੰਘ ਖਰਲੀਆਂ ਨੂੰ ਸਜ਼ਾ ਸੁਣਾਈ ਗਈ ਹੈ ਜਦਕਿ ਗੁਰਦਵਾਰਾ ਗੋਲੂਵਾਲਾ ਸਾਹਿਬ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਗੁਰਸੇਵਕ ਸਿੰਘ ਧੂਰਕੋਟ ਨੂੰ ਬਰੀ ਕਰ ਦਿਤਾ ਗਿਆ ਹੈ।  ਹਨੂੰਮਾਨਗਡ਼੍ਹ ਦੀ ਅਦਾਲਤ ਦੇ ਬਾਹਰ ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਭਾਰੀ ਗਿਣਤੀ ਵਿਚ ਸਿੱਖ ਪੁੱਜੇ ਹੋਏ ਸਨ।

ਪਾਕਿਸਤਾਨ ਵਿਚ ਇਕ ਸਿਖ ਦੀ ਗੋਲੀ ਮਾਰ ਕੇ ਹਤਿਆ

ਪਿਸ਼ਾਵਰ, 6 ਸਤੰਬਰ (ਏਜੰਸੀ)-ਇਥੇ ਅਣਪਛਾਤੇ ਹਮਲਾਵਰਾਂ ਨੇ ਇਕ 28 ਸਾਲਾ ਸਿੱਖ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪਿਛਲੇ 2 ਦਿਨਾਂ ਦੌਰਾਨ ਸਿੱਖ ਘੱਟ ਗਿਣਤੀ ਨਾਲ ਸਬੰਧਤ ਇਹ ਦੂਸਰੇ ਵਿਅਕਤੀ ਦੀ ਹੱਤਿਆ ਹੈ। ਹਰਜੀਤ ਸਿੰਘ ਇਥੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਮੋਟਰ ਸਾਈਕਲ ਸਵਾਰ ਹਮਲਾਵਰ ਸੰਘਣੇ ਨੋਦੀਆ ਬਾਜ਼ਾਰ ਸਥਿਤ ਉਸ ਦੀ

ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਨੂੰ ਮਾਰਨਾ ਕੋਈ ਗੁਨਾਹ ਨਹੀਂ - ਜਥੇਦਾਰ ਅਕਾਲ ਤਖਤ

www.MySIkhNation.com-    ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ  ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਨੂੰ ਮਾਰਨਾ ਕੋਈ ਗੁਨਾਹ ਨਹੀਂ | ਹਾਲ ਹੀ ਵਿਚ ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕੰਤਾ ਚਾਵਲਾ ਵਲੋਂ ਦਿੱਤੇ ਬਿਆਨ ਤੇ ਪ੍ਰਤੀਕਿਰਿਆ ਕਰਦਿਆਂ ਉਹਨਾਂ ਕਿਹਾ ਕਿ ਸਿਖਾਂ ਦੇ ਮਸਲਿਆਂ ਵਿਚ ਦਖਲ ਦੇਣ ਵਾਲੀ ਬੀਬੀ ਚਾਵਲਾ ਕੌਣ ਹੁੰਦੀ ਹੈ | ਜਿਕਰਯੋਗ ਹੈ ਕਿ ਬੀਤੇ ਦਿਨੀਂ ਬੀਬੀ ਚਾਵਲਾ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਪੰਜਾਬ ਦੇ ਲੋਕ ਸ਼ਹੀਦ ਕਿਓਂ ਮੰਨਦੇ ਹਨ | ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਤਵੰਤ ਸਿੰਘ ਬੇਅੰਤ ਸਿੰਘ ਤੇ ਕਿਹਰ ਸਿੰਘ ਨੇ ਦਰਬਾਰ ਸਾਹਿਬ ਤੇ

ਤਾਜੇ ਲੇਖ

ਕਵਿਤਾਵਾਂ

Video Update